ਚਿੱਟੀ ਗਿੱਧ
Egyptian vulture | |
---|---|
Adult N. p. ginginianus | |
Endangered (।UCN3.1)[1]
| |
Scientific classification | |
Kingdom: | |
Phylum: | |
Class: | |
Order: | |
Family: | |
Genus: | Neophron Savigny, 1809
|
Species: | N. percnopterus
|
Binomial name | |
Neophron percnopterus | |
Distribution of the three subspecies |
ਚਿੱਟੀ ਗਿੱਧ ਜਾਂ ਮਿਸਰੀ ਗਿੱਧ (Neophron percnopterus), ਪੁਰਾਣੀ ਦੁਨੀਆ (ਜਿਸ ਵਿੱਚ ਦੋਨੋਂ ਅਮਰੀਕੀ ਮਹਾਂਦੀਪ ਸ਼ਾਮਿਲ ਨਹੀਂ) ਦੀ ਗਿੱਧ ਹੈ ਅਤੇ ਜਿਨਸ Neophron ਦਾ ਇੱਕੋ ਇੱਕ ਮੈਂਬਰ ਹੈ। ਇਹ ਦੁਨੀਆ ਦੇ ਵਿਆਪਕ ਖੇਤਰਾਂ ਵਿਚ; ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਲੈ ਕੇ ਭਾਰਤ ਤੱਕ ਮਿਲਦਾ ਹੈ। ਖੰਭਾਂ ਥੱਲੇ ਦਾ ਭਿੜਵਾਂ ਪੈਟਰਨ ਅਤੇ ਫਾਨੇ ਦੀ ਸ਼ਕਲ ਦੀ ਪੂਛ ਉਡਾਣ ਵਿੱਚ ਇਸ ਨੂੰ ਵਿਲੱਖਣ ਬਣਾ ਦਿੰਦੀ ਹੈ ਅਤੇ ਇਹ ਦਿਨ ਦੇ ਨਿੱਘੇ ਗਰਮ ਹਿੱਸਿਆਂ ਦੌਰਾਨ ਉਪਰ ਥਰਮਲਾਂ ਵਿੱਚ ਚਲੇ ਜਾਂਦਾ ਹੈ।ਗਿੱਧ ਆਪਣੀ ਪ੍ਰਜਾਤੀ ਦੇ ਹੋਰ ਪੰਛੀਆਂ ਦੀ ਤਰ੍ਹਾਂ ਮੁੱਖ ਕਰਕੇ ਲਾਸ਼ਾਂ ਦਾ ਹੀ ਸੇਵਨ ਕਰਦਾ ਹੈ ਲੇਕਿਨ ਇਹ ਅਵਸਰਵਾਦੀ ਵੀ ਹੁੰਦਾ ਹੈ ਅਤੇ ਛੋਟੇ ਥਣਧਾਰੀਆਂ, ਪੰਛੀਆਂ, ਅਤੇ ਸੱਪਸਲੂੰਡੀਆਂ ਦਾ ਸ਼ਿਕਾਰ ਕਰ ਲੈਂਦਾ ਹੈ। ਹੋਰ ਪੰਛੀਆਂ ਦੇ ਆਂਡੇ ਵੀ ਇਹ ਖਾ ਲੈਂਦਾ ਹੈ ਅਤੇ ਜੇਕਰ ਆਂਡੇ ਵੱਡੇ ਹੁੰਦੇ ਹਨ ਤਾਂ ਇਹ ਚੋਂਚ ਵਿੱਚ ਛੋਟਾ ਪੱਥਰ ਫੜ ਕੇ ਆਂਡੇ ਉੱਤੇ ਮਾਰਕੇ ਤੋੜ ਲੈਂਦਾ ਹੈ। ਆਲ੍ਹਣਾ ਬਣਾਉਂਦੇ ਸਮਾਂ ਇਹ ਛੋਟੀ ਟਾਹਣੀ ਚੁੰਜ ਵਿੱਚ ਫੜਕੇ ਜਾਨਵਰਾਂ ਦੀ ਉੰਨ ਨੂੰ ਟਾਹਣੀ ਦੁਆਲੇ ਲਪੇਟ ਕੇ ਆਪਣੇ ਆਲ੍ਹਣੇ ਵਿੱਚ ਰੱਖਦਾ ਹੈ ਜਿਸਦੇ ਨਾਲ ਆਲ੍ਹਣੇ ਦਾ ਤਾਪਮਾਨ ਬਾਹਰ ਦੇ ਤਾਪਮਾਨ ਨਾਲੋਂ ਜਿਆਦਾ ਰਹਿੰਦਾ ਹੈ। ਮਿਸਰ ਦੇ ਗਿਰਝ ਦਰਮਿਆਨੇ ਤਾਪਮਾਨ ਵਾਲੇ ਖੇਤਰਾਂ ਵਿੱਚ ਜਣਨ ਦੇ ਬਾਅਦ ਸਰਦੀਆਂ ਵਿੱਚ ਦੱਖਣ ਵੱਲ ਮਾਈਗਰੇਟ ਕਰ ਜਾਂਦੇ ਹਨ। ਤਪਤ ਖੰਡੀ ਆਬਾਦੀ ਮੁਕਾਬਲਤਨ ਸੁਸਤ ਰਹਿੰਦੀਆਂ ਹਨ। ਇਸ ਪ੍ਰਜਾਤੀ ਦੀ ਆਬਾਦੀ 20ਵੀੰ ਸਦੀ ਵਿੱਚ ਗਿਰਾਵਟ ਵੱਲ ਹੈ ਅਤੇ ਕੁਝ ਟਾਪੂਆਂ ਤੇ ਆਬਾਦੀਆਂ ਸ਼ਿਕਾਰ, ਦੁਰਘਟਨਾਵਸ ਜ਼ਹਿਰ, ਅਤੇ ਬਿਜਲੀ ਦੀਆਂ ਲਾਈਨਾਂ ਦੇ ਨਾਲ ਟੱਕਰ ਦੇ ਕਾਰਨ ਖ਼ਤਰੇ ਵਿੱਚ ਹਨ।ਪ੍ਰਾਚੀਨ ਮਿਸਰ ਵਿੱਚ ਚਿੱਟੀ ਗਿਰਝ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਉੱਥੇ ਧਾਰਮਿਕ ਆਗੂਆਂ ਵੱਲੋਂ ਚਿੱਟੀ ਗਿਰਝ ਨੂੰ ਸੱਭਿਆਚਾਰ ਤੇ ਸ਼ਾਹੀ ਸਲਤਨਤ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ ਸੀ। ਚਿੱਟੀ ਗਿਰਝ ਦਿਨ ਵਿੱਚ ਸਰਗਰਮ ਰਹਿੰਦੀ ਹੈ ਅਤੇ ਭੋਜਨ ਦੀ ਖੋਜ ਕਰਦੀ ਹੋਈ 80 ਮੀਲ ਤਕ ਦੂਰ ਨਿਕਲ ਜਾਂਦੀ ਹੈ। ਵਿਗਿਆਨੀਆਂ ਨੇ ਚਿੱਟੀ ਗਿਰਝ ਦੀ ਉਮਰ ਲਗਪਗ 37 ਸਾਲ ਦੇ ਕਰੀਬ ਦੱਸੀ ਹੈ। ਚਿੱਟੀ ਗਿਰਝ ਮਰੇ ਹੋਏ ਜਾਨਵਰਾਂ ਦਾ ਮਾਸ ਖਾ ਕੇ ਸਾਨੂੰ ਸਾਫ਼ ਸੁਥਰਾ ਵਾਤਾਵਰਣ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।[2]
ਉੱਪ-ਪ੍ਰਜਾਤੀਆਂ
[ਸੋਧੋ]ਮਿਸਰ ਦੀ ਗਿਰਝ ਦੀਆਂ ਤਿੰਨ ਵਿਆਪਕ-ਮਾਨਤਾਪ੍ਰਾਪਤ ਪ੍ਰਜਾਤੀਆਂ ਹਨ, ਭਾਵੇਂ ਆਬਾਦੀਆਂ ਦੀ ਹਰਕਤ ਅਤੇ ਰਲਾਵਟ ਕਾਰਨ ਕਾਫ਼ੀ ਦਰਜੇਬੰਦੀ ਹੈ।[3] ਨਾਮਜਦ ਪ੍ਰਜਾਤੀ, N. p. percnopterus, ਦੀ ਸਭ ਤੋਂ ਵੱਡੀ ਰੇਂਜ ਹੈ, ਜੋ ਦੱਖਣੀ ਯੂਰਪ, ਉੱਤਰੀ ਅਫਰੀਕਾ, ਮੱਧ ਪੂਰਬ, ਮੱਧ ਏਸ਼ੀਆ, ਅਤੇ ਭਾਰਤ ਦੇ ਉੱਤਰ-ਪੱਛਮ ਵਿੱਚ ਮਿਲਦੀਆਂ ਹਨ। ਟੈਨਪ੍ਰੇਟ ਜ਼ੋਨ ਵਿੱਚ ਬੱਚੇ ਦੇਣ ਵਾਲੀਆਂ ਆਬਾਦੀਆਂ ਸਰਦੀਆਂ ਦੌਰਾਨ ਦੱਖਣੀ ਭਾਗਾਂ ਵੱਲ ਮਾਈਗਰੇਟ ਕਰ ਜਾਂਦੀਆਂ ਹਨ। ਇਹਦੀ ਚੁੰਜ ਗੂੜੀ ਸਲੇਟੀ ਹੁੰਦੀ ਹੈ।
ਭਾਰਤੀ ਉਪ ਮਹਾਦੀਪ ਉਪ ਪ੍ਰਜਾਤੀ N. p. ginginianus, ਹੈ ਜੋ ਤਿੰਨ ਪ੍ਰਜਾਤੀਆਂ ਵਿੱਚੋਂ ਸਭ ਤੋਂ ਛੋਟੀ ਹੈ, ਜਿਸਦੀ ਪਛਾਣ ਫ਼ਿੱਕੇ ਪੀਲੇ ਰੰਗ ਦੀ ਚੁੰਜ ਹੈ।[4][5] ਇਸ ਪ੍ਰਜਾਤੀ ਦਾ ਨਾਂ ਦੱਖਣੀ ਭਾਰਤ ਵਿੱਚ ਗਿੰਗੀ ਤੋਂ ਪਿਆ, ਜਿੱਥੇ ਫਰਾਂਸੀਸੀ ਐਕਸਪਲੋਰਰ ਪੀਅਰੇ ਸੋਨੇਰਤ ਨੇ ਇਸ ਦਾ ਵਰਣਨ ਲੇ ਵੌਤੂਰ ਦੇ ਗਿੰਗੀ ਦੇ ਤੌਰ 'ਤੇ ਕੀਤਾ ਅਤੇ ਜਾਨ ਲਾਥਮ ਦੁਆਰਾ ਆਪਣੇ ਇੰਡੈਕਸ ਓਰਨੀਥੋਲੋਜੀਕਸ ਵਿੱਚ ਇਸਨੂੰ ਲਾਤੀਨੀ ਨਾਮ ਦਿੱਤਾ ਗਿਆ ਸੀ(।1790)।[6][7]
ਪੂਰਬੀ ਕਨੇਰੀ ਟਾਪੂਆਂ ਵਿੱਚ ਮਿਲਦੀ ਇੱਕ ਛੋਟੀ ਆਬਾਦੀ ਦੀ ਇੱਕ ਨਵੀਂ ਉਪ-ਪ੍ਰਜਾਤੀ ਦੀ, N. p. majorensis ਵਜੋਂ 2002 ਵਿੱਚ ਪਛਾਣ ਕੀਤੀ ਗਈ ਸੀ। ਸਥਾਨਕ ਤੌਰ 'ਤੇ Guirre ਦੇ ਤੌਰ 'ਤੇ ਜਾਣੇ ਜਾਂਦੇ ਇਹ ਗਿੱਧ ਗੁਣ ਸੂਤਰਾਂ ਪੱਖੋਂ N. p. percnopterus ਤੋਂ ਹੋਰ ਵੀ ਦੂਰ ਹਨ ਉਸ ਤੋਂ ਵੀ ਕਿਤੇ ਵੱਧ ਦੂਰ ਜਿੰਨਾ N. p. ginginianus ਪ੍ਰਜਾਤੀ N. p. percnopterus ਤੋਂ। ਅਫਰੀਕਾ ਅਤੇ ਦੱਖਣੀ ਯੂਰਪ ਵਿੱਚ ਲਾਗਲੀਆਂ ਆਬਾਦੀਆਂ ਦੇ ਉਲਟ, ਇਹ ਗੈਰ-ਪ੍ਰਵਾਸੀ ਅਤੇ ਆਕਾਰ ਵਿੱਚ ਵੱਡੇ ਹਨ। ਉਪ-ਪ੍ਰਜਾਤੀ ਦਾ ਨਾਮ majorensis, Fuerteventura ਦੇ ਟਾਪੂ ਦੇ ਲਈ ਪ੍ਰਾਚੀਨ ਨਾਮ "Majorata" ਤੋਂ ਪਿਆ ਹੈ। ਉਥੇ ਵੱਸਦੇ ਮੁੱਖ ਜੱਦੀ ਗੁਆਂਚੇ ਵੰਸ਼ ਦੇ ਕਬੀਲੇ ਦੇ ਨਾਮ ਤੇ ਟਾਪੂ ਦਾ ਨਾਮ "Majos" 15ਵੀਂ ਸਦੀ ਵਿੱਚ ਸਪੇਨੀ ਜੇਤੂਆਂ ਨੇ ਰੱਖਿਆ ਸੀ.[3][8] 2010 ਵਿੱਚ ਇੱਕ ਅਧਿਐਨ ਅਨੁਸਾਰ ਲਗਪਗ 2,500 ਸਾਲ ਪਹਿਲਾਂ ਟਾਪੂ ਤੇ ਇਹ ਪ੍ਰਜਾਤੀ ਸਥਾਪਿਤ ਹੋਈ ਜਦੋਂ ਟਾਪੂ ਨੂੰ ਪਹਿਲੀ ਵਾਰ ਇਨਸਾਨ ਨੇ ਆਪਣੀ ਬਸਤੀ ਬਣਾਇਆ ਸੀ।[9]
ਨੋਟ
[ਸੋਧੋ]- ↑ IUCN Red List 2014.
- ↑ ਗੁਰਮੀਤ ਸਿੰਘ (2018-08-24). "ਸ਼ਾਂਤ ਸੁਭਾਅ ਦੀ ਮਾਲਕ ਚਿੱਟੀ ਗਿਰਝ". ਪੰਜਾਬੀ ਟ੍ਰਿਬਿਊਨ. Retrieved 2018-08-25.
{{cite news}}
: Cite has empty unknown parameter:|dead-url=
(help)[permanent dead link] - ↑ 3.0 3.1 Donázar et al. 2002b.
- ↑ Peters 1979, p. 304.
- ↑ Rasmussen & Anderton 2005.
- ↑ Jardine & Selby 1826.
- ↑ Latham 1787, p. 7.
- ↑ Kretzmann et al. 2003.
- ↑ Agudo et al. 2010.